‘ਇੰਡੀਆ’ ਗੱਠਜੋੜ ਦੀ ਸਰਕਾਰ ਬਣਨ ’ਤੇ ਦੇਵਾਂਗੇ 30 ਲੱਖ ਨੌਕਰੀਆਂ: ਰਾਹੁਲ

‘ਇੰਡੀਆ’ ਗੱਠਜੋੜ ਦੀ ਸਰਕਾਰ ਬਣਨ ’ਤੇ ਦੇਵਾਂਗੇ 30 ਲੱਖ ਨੌਕਰੀਆਂ: ਰਾਹੁਲ

ਹੈਦਰਾਬਾਦ/ਨਵੀਂ ਦਿੱਲੀ- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਪਿਛਲੇ 10 ਸਾਲਾਂ ਦੌਰਾਨ ਬੰਦਰਗਾਹਾਂ, ਹਵਾਈ ਅੱਡਿਆਂ ਤੇ ਰੱਖਿਆ ਠੇਕਿਆਂ ਜਿਹੇ ਕਈ ਬੁਨਿਆਈ ਢਾਂਚਾ ਪ੍ਰਾਜੈਕਟ ਅਡਾਨੀ ਨੂੰ ਦੇ ਦਿੱਤੇ ਗਏ। ਇਸੇ ਦੌਰਾਨ ਰਾਹੁਲ ਨੇ ਇੱਕ ਵੀਡੀਓ ਸੁਨੇਹੇ ’ਚ ਨੌਜਵਾਨਾਂ ਨੂੰ ਪ੍ਰਧਾਨ ਮੰਤਰੀ ਦੇ ਪ੍ਰਚਾਰ ਤੋਂ ਨਾ ਘਬਰਾਉਣ ਦੀ ਅਪੀਲ ਕੀਤੀ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਚਾਰ ਜੂਨ ਨੂੰ ਜਦੋਂ ਇੱਕ ਵਾਰ ਇੰਡੀਆ ਗੱਠਜੋੜ ਆਪਣੀ ਸਰਕਾਰ ਬਣਾ ਲਵੇਗਾ ਤਾਂ ਉਹ ਉਨ੍ਹਾਂ ਨੂੰ 15 ਅਗਸਤ ਤੱਕ 30 ਲੱਖ ਨੌਕਰੀਆਂ ਦੇਣ ਦਾ ਕੰਮ ਸ਼ੁਰੂ ਕਰ ਦੇਣਗੇ।