Your Advertisement
ਚੀਨ ਨੇ ਭਾਰਤ ਤੋਂ ਬਗ਼ੈਰ ਹਿੰਦ ਮਹਾਸਾਗਰ ਖੇਤਰ ਦੇ 19 ਦੇਸ਼ਾਂ ਨਾਲ ਆਪਣੀ ਪਹਿਲੀ ਮੀਟਿੰਗ ਕੀਤੀ

ਪੇਈਚਿੰਗ, 27 ਨਵੰਬਰ - ਚੀਨ ਨੇ ਇਸ ਹਫ਼ਤੇ ਹਿੰਦ ਮਹਾਸਾਗਰ ਖੇਤਰ ਦੇ 19 ਦੇਸ਼ਾਂ ਨਾਲ ਮੀਟਿੰਗ ਕੀਤੀ, ਜਿਸ ਵਿੱਚੋਂ ਭਾਰਤ ਬਾਹਰ ਰਿਹਾ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਇਸ ਮੀਟਿੰਗ ਵਿੱਚ ਭਾਰਤ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ। ਚੀਨ ਦੇ ਵਿਦੇਸ਼ ਮੰਤਰਾਲੇ ਨਾਲ ਜੁੜੇ ਸੰਗਠਨ ਚਾਈਨਾ ਇੰਟਰਨੈਸ਼ਨਲ ਡਿਵਲਪਮੈਂਟ ਕੋਆਪ੍ਰੇਸ਼ਨ ਏਜੰਸੀ (ਸੀਆਈਡੀਸੀਏ) ਦੇ ਬਿਆਨ ਵਿੱਚ ਕਿਹਾ ਗਿਆ ਕਿ 21 ਨਵੰਬਰ ਨੂੰ ਵਿਕਾਸ ਸਹਿਯੋਗ ’ਤੇ ਚੀਨ-ਹਿੰਦ ਮਹਾਸਾਗਰ ਖੇਤਰੀ ਮੰਚ ਦੀ ਮੀਟਿੰਗ ਵਿੱਚ 19 ਦੇਸ਼ਾਂ ਨੇ ਹਿੱਸਾ ਲਿਆ। ਬਿਆਨ ਵਿੱਚ ਕਿਹਾ ਗਿਆ ਕਿ ਇਹ ਮੀਟਿੰਗ ਯੂਨਾਨ ਸੂਬੇ ਦੇ ਕੁਨਮਿੰਗ ਵਿੱਚ ਕੀਤੀ ਗਈ। ਮੀਟਿੰਗ ਵਿੱਚ ਇੰਡੋਨੇਸ਼ੀਆ, ਪਾਕਿਸਤਾਨ, ਮਿਆਂਮਾਰ, ਸ੍ਰੀਲੰਕਾ, ਬੰਗਲਾਦੇਸ਼, ਮਾਲਦੀਵ, ਨੇਪਾਲ, ਅਫਗਾਨਿਸਤਾਨ, ਇਰਾਨ, ਓਮਾਨ, ਦੱਖਣੀ ਅਫਰੀਕਾ, ਕੀਨੀਆ, ਮੋਜ਼ਾਮਬੀਕ, ਤਨਜ਼ਾਨੀਆ, ਸੈਸ਼ਲਜ਼, ਮੈਡਾਗਾਸਕਰ, ਮੌਰੀਸ਼ਸ, ਜਿਬੂਤੀ ਅਤੇ ਆਸਟਰੇਲੀਆ ਸਮੇਤ 19 ਦੇਸ਼ਾਂ ਅਤੇ ਤਿੰਨ ਕੌਮਾਂਤਰੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਪਿਛਲੇ ਸਾਲ  ਚੀਨ ਨੇ ਭਾਰਤ ਦੀ ਭਾਗੀਦਾਰੀ ਤੋਂ ਬਿਨਾਂ ਕੋਵਿਡ-19 ਵੈਕਸੀਨ ਸਹਿਯੋਗ ’ਤੇ ਕੁਝ ਦੱਖਣੀ ਏਸ਼ਿਆਈ ਦੇਸ਼ਾਂ ਨਾਲ ਮੀਟਿੰਗ ਕੀਤੀ ਸੀ।


No Comment posted
Name*
Email(Will not be published)*
Website