Your Advertisement
ਮੁੰਬੲੀ-ਬਾਲੀਵੁੱਡ ਦੇ ਸੁਪਰ ਸਟਾਰ ਸਲਮਾਨ ਖ਼ਾਨ ਨੂੰ ਅੱਜ ਬੰਬੲੀ ਹਾੲੀ ਕੋਰਟ ਨੇ ਵੱਡੀ ਰਾਹਤ ਦਿੰਦਿਅਾਂ 2002 ਦੇ ਟੱਕਰ ਮਾਰ ਕੇ ਭੱਜਣ ਦੇ ਮਾਮਲੇ ’ਚ ਹੇਠਲੀ ਅਦਾਲਤ ਵੱਲੋਂ ੳੁਸ ਨੂੰ ਸੁਣਾੲੀ ਗੲੀ ਪੰਜ ਸਾਲਾਂ ਦੀ ਸਜ਼ਾ ’ਤੇ ਰੋਕ ਲਾ ਦਿੱਤੀ ਹੈ। ਉੱਚ ਅਦਾਲਤ ਨੇ ੳੁਸ ਦੀ ਸਜ਼ਾ ਖ਼ਿਲਾਫ਼ ਪਾੲੀ ਅਪੀਲ ਨੂੰ ਸਵੀਕਾਰ ਕਰ ਲਿਅਾ ਅਤੇ ਜ਼ਮਾਨਤ ਦੇ ਦਿੱਤੀ।ਜਸਟਿਸ ਅਭੈ ਥਿਪਸੇ ਨੇ ਸਲਮਾਨ ਨੂੰ ਨਿਰਦੇਸ਼ ਦਿੱਤੇ ਕਿ ੳੁਹ ਹੇਠਲੀ ਅਦਾਲਤ ’ਚ ਅਾਤਮ ਸਮਰਪਣ ਕਰੇ ਅਤੇ 30 ਹਜ਼ਾਰ ਰੁਪੲੇ ਤਾਜ਼ਾ ਜ਼ਮਾਨਤ ਦਾ ਮੁਚੱਲਕਾ ਵੀ ਭਰੇ। ੳੁਨ੍ਹਾਂ ਸਲਮਾਨ ਨੂੰ ਨਿਰਦੇਸ਼ ਦਿੱਤੇ ਕਿ ੳੁਹ ਅਦਾਲਤ ਦੀ ੲਿਜਾਜ਼ਤ ਤੋਂ ਬਿਨਾਂ ਵਿਦੇਸ਼ ਦਾ ਦੌਰਾ ਨਾ ਕਰੇ। ਸਲਮਾਨ ਨੂੰ ਬੁੱਧਵਾਰ ਨੂੰ ਹੇਠਲੀ ਅਦਾਲਤ ਨੇ ਦੋਸ਼ੀ ਕਰਾਰ ਦਿੰਦਿਅਾਂ ਪੰਜ ਸਾਲ ਕੈਦ ਦੀ ਸਖ਼ਤ ਸਜ਼ਾ ਸੁਣਾੲੀ ਸੀ ਜਿਸ ਦੇ ਕੁਝ ਘੰਟਿਅਾਂ ਅੰਦਰ ਹੀ ਹਾੲੀ ਕੋਰਟ ਨੇ ੳੁਸ ਨੂੰ ਦੋ ਦਿਨ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ ਜਿਸ ਦੀ ਮਿਅਾਦ ਅੱਜ...
May 09 2015 | Posted in : Top News | No Comment | read more...
ਨਵੀਂ ਦਿੱਲੀ-ਕਾਂਗਰਸ ੳੁਪ ਪ੍ਰਧਾਨ ਰਾਹੁਲ ਗਾਂਧੀ ਦੇ ਹਲਕੇ ਅਮੇਠੀ ’ਚ ਫੂਡ ਪਾਰਕ ਪ੍ਰਾਜੈਕਟ ਰੱਦ ਕਰਨ ਦਾ ਮੁੱਦਾ ਅੱਜ ਦੂਜੇ ਦਿਨ ਵੀ ਭਖਿਅਾ ਰਿਹਾ। ਕਾਂਗਰਸ ਅਤੇ ਭਾਜਪਾ ਮੈਂਬਰਾਂ ਨੇ ਜ਼ੋਰਦਾਰ ਹੰਗਾਮਾ ਕੀਤਾ ਅਤੇ ਸਦਨ ਦੀ ਕਾਰਵਾੲੀ ਨੂੰ ਮੁਲਤਵੀ ਕਰਨਾ ਪਿਅਾ।  ਹੰਗਾਮਾ ੳੁਸ ਵੇਲੇ ਹੋਰ ਵੱਧ ਗਿਅਾ ਜਦੋਂ ਫੂਡ ਪ੍ਰਾਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਰਾਹੁਲ ਗਾਂਧੀ ’ਤੇ ਦੋਸ਼ ਲਾੲਿਅਾ ਕਿ ੳੁਹ ‘ਫਰੇਬ ਦੀ ਸਿਅਾਸਤ’ ਕਰ ਰਿਹਾ ਹੈ। ਸਿਫ਼ਰ ਕਾਲ ’ਚ ਭਾਜਪਾ ਮੈਂਬਰ ਕਿਰਤ ਸੋਮੱੲੀਅਾ ਨੇ ੲਿਹ ਮਾਮਲਾ ਚੁੱਕਿਅਾ ਜਿਸ ’ਤੇ ਕਾਂਗਰਸ ਨੇ ਭਾਰੀ ਸ਼ੋਰ ਸ਼ਰਾਬਾ ਕੀਤਾ। ਸ੍ਰੀ ਸੋਮੱੲੀਅਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਗ਼ਲਤ ਤੱਥ ਪੇਸ਼ ਕਰਕੇ ਸਦਨ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਕਾਂਗਰਸ ਵੱਲੋਂ ਵਿਰੋਧ ਕੀਤੇ ਜਾਣ ’ਤੇ ਫੂਡ ਪ੍ਰਾਸੈਸਿੰਗ  ਮੰਤਰੀ ਹਰਸਿਮਰਤ ਬਾਦਲ ਨੇ ਦਖ਼ਲ ਦਿੰਦਿਅਾਂ ਕਿਹਾ ਕਿ ਕਾਂਗਰਸ ਨਿਰਾਸ਼ ਹੈ ਅਤੇ ੳੁਸ ਨੂੰ...
May 09 2015 | Posted in : English News | No Comment | read more...
ਢਾਕਾ-ਅਜ਼ਹਰ ਅਲੀ (226 ਦੌਡ਼ਾਂ) ਦੇ ਕਰੀਅਰ ਦੇ ਪਹਿਲੇ ਦੋਹਰੇ ਸੈਂਕਡ਼ੇ ਅਤੇ ਅਸਦ ਸ਼ਫੀਕ (107 ਦੌਡ਼ਾਂ) ਦੇ ਬਿਹਤਰੀਨ ਸੈਂਕਡ਼ੇ ਦੀ ਮਦਦ ਨਾਲ ਪਾਕਿਸਤਾਨ ਨੇ ਦੂਜੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਵੀਰਵਾਰ ਨੂੰ ਆਪਣੀ ਪਹਿਲੀ ਪਾਰੀ ਅੱਠ ਵਿਕਟਾਂ ’ਤੇ 557 ਦੌਡ਼ਾਂ ’ਤੇ ਅੈਲਾਨੀ ਅਤੇ ਫਿਰ ਦਿਨ ਦੀ ਸਮਾਪਤ ਹੋਣ ਤਕ ਬੰਗਲਾਦੇਸ਼ ਦੀਆਂ ਪੰਜ ਵਿਕਟਾਂ ਮਹਿਜ਼ 107 ਦੌਡ਼ਾਂ ਤਕ ਉਖੇਡ਼ ਕੇ ਮੇਜ਼ਬਾਨ ਟੀਮ ਨੂੰ ਫਾਲੋਆਨ ਦੇ ਖ਼ਤਰੇ ਵਿੱਚ ਪਾ ਦਿੱਤਾ ਹੈ। ਅਜ਼ਹਰ ਨੇ ਆਪਣੇ ਕਰੀਅਰ ਦੀ ਸਰਵੋਤਮ ਪਾਰੀ ਖੇਡਦਿਅਾਂ 428 ਗੇਂਦਾਂ ਵਿੱਚ 20 ਚੌਕੇ ਅਤੇ ਦੋ ਛੱਕੇ ਲਗਾਏ। ਅਸਦ ਸ਼ਫੀਕ ਨੇ 167 ਗੇਂਦਾਂ ਵਿੱਚ 9 ਚੌਕਿਅਾਂ ਤੇ ਇਕ ਛੱਕੇ ਦੀ ਮਦਦ ਨਾਲ 107 ਦੌਡ਼ਾਂ ਬਣਾਈਅਾਂ। ਇਨ੍ਹਾਂ ਦੋਹਾਂ ਬੱਲੇਬਾਜ਼ਾਂ ਨੇ ਪੰਜਵੀਂ ਵਿਕਟ ਲਈ 207 ਦੌਡ਼ਾਂ ਜੋਡ਼ੀਆਂ। ਬੰੰਗਲਾਦੇਸ਼ ਪਹਿਲੀ ਪਾਰੀ ਵਿੱਚ ਪਾਕਿਸਤਾਨ ਤੋਂ ਹਾਲੇ 450 ਦੌਡ਼ਾਂ ਪਿੱਛੇ ਹੈ ਅਤੇ ਉਸ ਦੇ ਚੋਟੀ ਦੇ ਪੰਜ ਬੱਲੇਬਾਜ਼ ਮੈਦਾਨ ਵਿੱਚੋਂ ਬਾਹਰ ਹੋ ਚੁੱਕੇ ਹਨ। ...
May 09 2015 | Posted in : Sports News | No Comment | read more...
ਸ੍ਰੀ ਮੁਕਤਸਰ ਸਾਹਿਬ-ਪਿੰਡ ਬਾਮ ਦੇ ਸਰਕਾਰੀ ਪ੍ਰਾੲਿਮਰੀ ਸਕੂਲ ਦੇ ਪਾਣੀ ਦਾ ਫੇਲ੍ਹ ਹੋਇਆ ਨਮੂਨਾ ਵਿਖਾਉਂਦੇ ਹੋਏ ਅਧਿਆਪਕ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜ਼ਿਲ੍ਹੇ ਦੇ ਪਿੰਡ ਬਾਮ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ 232 ਵਿਦਿਆਰਥੀਆਂ ਨੂੰ ਕੇਵਲ ਇਕ ਅਧਿਆਪਕ ਪੜ੍ਹਾ ਰਿਹਾ ਹੈ। ਸਕੂਲ ਵਿੱਚ ਮੁੱਖ ਅਧਿਆਪਕ ਅਤੇ 9 ਅਧਿਆਪਕਾਂ ਦੀਆਂ ਅਸਾਮੀਆਂ ਹਨ ਪਰ ਇਸ ਵੇਲੇ ਸਿਰਫ ਇੱਕ ਹੀ ਸਥਾਈ ਅਧਿਆਪਕ ਮੌਜੂਦ ਹੈ। ਬਾਕੀ  ਮੁੱਖ ਅਧਿਆਪਕ ਸਣੇ 8 ਪੋਸਟਾਂ ਖਾਲ੍ਹੀ ਹਨ। ਸਕੂਲ ਦੀ ਇਮਾਰਤ ਦੀ ਹਾਲਤ ਖਸਤਾ ਹੈ। ਸਕੂਲ ਵਿੱਚ ਕੰਪਿਊਟਰ ਲੈਬ ਨਹੀਂ ਹੈ। ਦੂਜੇ ਪਾਸੇ ਲਾਇਬਰੇਰੀ ਵਿੱਚ ਨਾ ਕੋੲੀ ਪੁਸਤਕ ਹੈ ਅਤੇ ਨਾ ਹੀ ਲਾਇਬ੍ਰੇਰੀਅਨ ਦੀ ਅਸਾਮੀ ਹੈ। ਸਕੂਲ ਦਾ ਸਾਰਾ ਫਰਸ਼ ਕੱਚਾ ਹੈ, ਜਿਸ ਕਾਰਨ ਦਿਨ ਭਰ ਧੂੜ ਉਡਦੀ ਰਹਿੰਦੀ ਹੈ। ਸਕੂਲ ਵਿੱਚ ਵਿਦਿਆਰਥੀਆਂ ਵਾਸਤੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ। ਧਰਤੀ ਹੇਠਲਾ ਪਾਣੀ ਬੇਹੱਦ ਮਾੜਾ ਹੈ, ਜਿਸ ਦਾ ਸੈਂਪਲ ਫੇਲ੍ਹ...
May 08 2015 | Posted in : Top News | No Comment | read more...
ਫ਼ਰੀਦਕੋਟ ‘ਚ ਨੌਜਵਾਨਾਂ ਦੀ ਗ੍ਰਿਫ਼ਤਾਰੀ ਖਿਲਾਫ਼ ਰੋਸ ਮੁਜ਼ਾਹਰਾ ਕਰਦੇ ਹੋਏ ਲੋਕ। ਫ਼ਰੀਦਕੋਟ-ਮੋਗਾ ਬੱਸ ਕਾਂਡ ਵਿਰੁੱਧ ਰੋਸ ਪ੍ਰਦਰਸ਼ਨਾਂ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਦੇ ਆਗੂਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਅਾ। ਅਦਾਲਤ ਨੇ ਗ੍ਰਿਫ਼ਤਾਰ ਇਕ ਲੜਕੀ ਸਮੇਤ 12 ਨੌਜਵਾਨਾਂ ਨੂੰ 21 ਮਈ ਤਕ ਅਦਾਲਤੀ ਹਿਰਾਸਤ ਤਹਿਤ ਜੇਲ੍ਹ ਭੇਜਣ ਦਾ ਹੁਕਮ ਦਿੱਤਾ। ਫੜੇ ਗਏ ਨੌਜਵਾਨਾਂ ਦੇ ਵਕੀਲਾਂ ਨੇ ਪੁਲੀਸ ’ਤੇ ਦੋਸ਼ ਲਾੲਿਅਾ ਕਿ ੳੁਨ੍ਹਾਂ ਨੌਜਵਾਨਾਂ ਨੂੰ ਗ਼ੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਅਾ ਅਤੇ ਪੁਲੀਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਚੀਫ਼ ਜੁਡੀਸ਼ਲ ਮੈਜਿਸਟਰੇਟ ਨੇ 21 ਮਈ ਲਈ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਅਦਾਲਤ ਵਿੱਚ ਪੇਸ਼ ਕੀਤੇ ਗਏ ਨੌਜਵਾਨਾਂ ਵਿੱਚ 15 ਸਾਲ ਦਾ ਬੱਚਾ ਵੀ ਸ਼ਾਮਲ ਹੈ। ਬੱਚੇ ਨੇ ਅਦਾਲਤ ਵਿੱਚ ਦੱਸਿਆ ਕਿ ਉਸ ਨੂੰ ਸੀਆਈਏ ਸਟਾਫ਼ ਵਿੱਚ ਤਿੰਨ ਵੱਡੇ ਅਧਿਕਾਰੀਆਂ ਨੇ ਬੁਰੀ...
May 08 2015 | Posted in : Top News | No Comment | read more...