Your Advertisement
ਅੰਮ੍ਰਿਤਸਰ, 15 ਅਗਸਤ - ਪਾਕਿਸਤਾਨ ਦੇ ਕੁਝ ਸਿੱਖਾਂ ਵੱਲੋਂ ਦੇਸ਼ ਦੇ ਆਜ਼ਾਦੀ ਦਿਵਸ ਮੌਕੇ ਇੱਕ ਗੁਰਦੁਆਰੇ ਵਿੱਚ ਪਾਕਿਸਤਾਨੀ ਝੰਡਾ ਲਹਿਰਾਉਣ ਦਾ ਸ਼੍ਰੋਮਣੀ ਕਮੇਟੀ ਨੇ ਵਿਰੋਧ ਕੀਤਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਨੂੰ ਸਿੱਖ ਮਰਿਆਦਾ ਦੇ ਉਲਟ ਕਰਾਰ ਦਿੱਤਾ ਗਿਆ ਹੈ।ਜ਼ਿਕਰਯੋਗ ਹੈ ਕਿ ਇਸ ਸਬੰਧੀ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋਈ ਹੈ। ਇਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਕੁਝ ਸਿੱਖ ਜਿਨ੍ਹਾਂ ਨੇ ਹਰੀਆਂ ਦਸਤਾਰਾਂ ਸਜਾਈਆਂ ਹੋਈਆਂ ਹਨ ਅਤੇ ਪਾਕਿਸਤਾਨੀ ਝੰਡੇ ਫੜੇ ਹੋਏ ਹਨ, ਪਾਕਿਸਤਾਨੀ ਆਜ਼ਾਦੀ ਦਿਵਸ ਦੀ ਵਧਾਈ ਦੇ ਰਹੇ ਹਨ। ਉਹ ਪਾਕਿਸਤਾਨ ਆਜ਼ਾਦੀ ਦਿਵਸ ’ਤੇ ਨਾਅਰੇ ਵੀ ਲਾਉਂਦੇ ਹਨ। ਉਹ ਉੱਥੇ ਹਾਜ਼ਰ ਮੀਡੀਆ ਨੂੰ ਦੱਸਦੇ ਹਨ ਕਿ ਜਲਦੀ ਹੀ ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ ਜਾਵੇਗੀ। ਉਸ ਵੀਡੀਓ ਤੋਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਇਹ ਗੁਰਦੁਆਰਾ ਕਰਤਾਰਪੁਰ ਸਾਹਿਬ ਹੋਵੇ।ਇਸ ਮਾਮਲੇ ਵਿਚ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਸਿੱਖ ਮਰਿਆਦਾ ਦੀ ਉਲੰਘਣਾ ਆਖਿਆ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰੇ ਦੇ ਕੈਂਪਸ ਵਿੱਚ ਸਿਰਫ਼ ਖ਼ਾਲਸਈ ਨਿਸ਼ਾਨ ਸਾਹਿਬ ਨੂੰ ਹੀ ਲਹਿਰਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧ ਵਿਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਖਣਗੇ ਕਿ ਅਜਿਹੀ ਸਿੱਖ ਮਰਿਆਦਾ ਖ਼ਿਲਾਫ਼ ਕਾਰਵਾਈ ਨੂੰ ਰੋਕਿਆ...
Aug 16 2022 | Posted in : Top News | No Comment | read more...
ਚੰਡੀਗੜ੍ਹ, 15 ਅਗਸਤ - ਮੁੱਖ ਮੰਤਰੀ ਭਗਵੰਤ ਮਾਨ ਭਲਕੇ ਆਜ਼ਾਦੀ ਦਿਹਾੜੇ ਮੌਕੇ 75 ‘ਆਮ ਆਦਮੀ ਕਲੀਨਿਕ’ ਸੂਬੇ ਦੇ ਲੋਕਾਂ ਨੂੰ ਸਮਰਪਿਤ ਕਰਨਗੇ। ਮੁੱਖ ਮੰਤਰੀ ਨੇ ਅੱਜ ਟਵੀਟ ਕਰਕੇ ਕਿਹਾ ਕਿ ‘ਚੋਣਾਂ ਦੌਰਾਨ ਅਸੀਂ ਪੰਜਾਬੀਆਂ ਨੂੰ ਇੱਕ ਗਾਰੰਟੀ ਦਿੱਤੀ ਸੀ ਕਿ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। ਇਹ ਗਾਰੰਟੀ ਹੁਣ ਪੂਰੀ ਹੋਣ ਜਾ ਰਹੀ ਹੈ। ਪੰਜਾਬ ਵਿਚ ਸਿਹਤ ਕ੍ਰਾਂਤੀ ਦੀ ਸ਼ੁਰੂਆਤ ਹੋ ਚੁੱਕੀ ਹੈ।’ ਵੇਰਵਿਆਂ ਅਨੁਸਾਰ ਪੰਜਾਬ ਵਿਚ 75 ‘ਆਮ ਆਦਮੀ ਕਲੀਨਿਕ’ ਤਿਆਰ ਹੋ ਗਏ ਹਨ। ਅੱਜ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਇਨ੍ਹਾਂ ਕਲੀਨਿਕਾਂ ਨੂੰ ਅੰਤਿਮ ਛੋਹਾਂ ਦਿੱਤੀਆਂ। ਕਲੀਨਿਕਾਂ ਵਿਚ 41 ਤਰ੍ਹਾਂ ਦੇ ਟੈਸਟ ਦੀ ਸਹੂਲਤ ਉਪਲਬਧ ਹੋਵੇਗੀ ਅਤੇ 75 ਤਰ੍ਹਾਂ ਦੀਆਂ ਦਵਾਈਆਂ ਮਰੀਜ਼ਾਂ ਨੂੰ ਮੁਫ਼ਤ ਮਿਲਣਗੀਆਂ। ਰੋਜ਼ਾਨਾ 8 ਵਜੇ ਤੋਂ 2 ਵਜੇ ਤੱਕ ਇਹ ਕਲੀਨਿਕ ਖੁੱਲ੍ਹਣਗੇ। ਸਿਹਤ ਵਿਭਾਗ ਵੱਲੋਂ ਇਨ੍ਹਾਂ ਕਲੀਨਿਕਾਂ ’ਚ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਭਲਕੇ ਲੁਧਿਆਣਾ ਜ਼ਿਲ੍ਹੇ ਵਿਚ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਕਰਨਗੇ। ਆਮ ਆਦਮੀ ਪਾਰਟੀ ਦਿੱਲੀ ਦੇ ‘ਮੁਹੱਲਾ ਕਲੀਨਿਕਾਂ’ ਦੀ ਤਰਜ਼ ’ਤੇ ਪੰਜਾਬ ਵਿਚ ਇਹ ‘ਆਮ ਆਦਮੀ ਕਲੀਨਿਕ’ ਖੋਲ੍ਹਣ ਜਾ ਰਹੀ ਹੈ। ਵਿਰੋਧੀ ਧਿਰਾਂ ਵੱਲੋਂ ਇਨ੍ਹਾਂ ਆਮ ਆਦਮੀ ਕਲੀਨਿਕਾਂ ਦੀ ਨੁਕਤਾਚੀਨੀ ਵੀ ਕੀਤੀ ਹੈ ਅਤੇ ਇਨ੍ਹਾਂ ਦੇ ਰੰਗ-ਰੋਗਨ ’ਤੇ ਆਏ ਖ਼ਰਚੇ ’ਤੇ ਉਂਗਲ ਵੀ ਚੁੱਕੀ ਗਈ ਹੈ। ‘ਆਪ’ ਸਰਕਾਰ ਵੱਲੋਂ ਇਨ੍ਹਾਂ ਕਲੀਨਿਕਾਂ ਦੇ ਜ਼ਿਲ੍ਹਾਵਾਰ ਵੇਰਵੇ ਨਹੀਂ ਦਿੱਤੇ ਗਏ ਹਨ ਅਤੇ ਨਾ ਹੀ ਸਟਾਫ਼ ਦੀ ਗਿਣਤੀ ਬਾਰੇ ਦੱਸਿਆ ਗਿਆ ਹੈ। ਡਾਕਟਰਾਂ ਨੂੰ ਪ੍ਰਤੀ ਮਰੀਜ਼ ਦੇ ਹਿਸਾਬ ਨਾਲ ਖ਼ਰਚਾ ਦਿੱਤਾ ਜਾਵੇਗਾ। ਮਰੀਜ਼ਾਂ ਦਾ ਵੇਰਵਾ ਵੀ ਡਿਜੀਟਲ ਰੂਪ ਵਿਚ ਰੱਖਿਆ ਜਾਵੇਗਾ। ਅਕਾਲੀ ਦਲ ਮੁਤਾਬਕ ‘ਆਪ’ ਸਰਕਾਰ ਵੱਲੋਂ ਗੱਠਜੋੜ ਸਰਕਾਰ ਵੇਲੇ ਬਣੇ ਸੇਵਾ ਕੇਂਦਰਾਂ ਵਿਚ ਹੀ ਇਹ ਕਲੀਨਿਕ ਖੋਲ੍ਹੇ ਜਾ ਰਹੇ...
Aug 16 2022 | Posted in : Top News | No Comment | read more...
ਨਵੀਂ ਦਿੱਲੀ, 15 ਅਗਸਤ - ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਾ ਪਤਾ ਲਾਉਣ ਵਿਚ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਅੱਜ ਸੰਵੇਦਨਸ਼ੀਲਤਾ ਤੇ ਦਿਆਲਤਾ ਦੀਆਂ ਕਦਰਾਂ-ਕੀਮਤਾਂ ਨੂੰ ਅਹਿਮੀਅਤ ਦਿੱਤੀ ਜਾ ਰਹੀ ਹੈ ਤੇ ਇਨ੍ਹਾਂ ਦਾ ਮੁੱਖ ਮੰਤਵ ਪੱਛੜਿਆਂ, ਜ਼ਰੂਰਤਮੰਦਾਂ ਤੇ ਸਮਾਜ ਦੇ ਹਾਸ਼ੀਏ ’ਤੇ ਰਹਿਣ ਵਾਲੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਹੈ। ਮੁਰਮੂ ਨੇ 76ਵੇਂ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਮੌਕੇ ਰਾਸ਼ਟਰ ਦੇ ਨਾਂ ਆਪਣੇ ਪਹਿਲੇ ਸੰਬੋਧਨ ਵਿਚ ਕਿਹਾ ਕਿ ਮਹੱਤਵਪੂਰਨ ਆਰਥਿਕ ਸੁਧਾਰਾਂ ਦੇ ਨਾਲ ਲੋਕਾਂ ਦੀ ਭਲਾਈ ਲਈ ਕਈ ਕਦਮ ਚੁੱਕੇ ਜਾ ਰਹੇ ਹਨ ਤੇ ਦੁਨੀਆ ਨੇ ਹਾਲ ਦੇ ਸਾਲਾਂ ਵਿਚ ਨਵੇਂ ਭਾਰਤ ਨੂੰ ਵਿਕਸਿਤ ਹੁੰਦਿਆਂ ਦੇਖਿਆ ਹੈ, ਖਾਸ ਕਰ ਕੇ ਕੋਵਿਡ-19 ਮਹਾਮਾਰੀ ਤੋਂ ਬਾਅਦ ਭਾਰਤ ਤੇਜ਼ੀ ਨਾਲ ਉੱਭਰਿਆ ਹੈ। ਰਾਸ਼ਟਰਪਤੀ ਨੇ ਕਿਹਾ ਕਿ ਜਦ ਭਾਰਤ ਨੂੰ ਆਜ਼ਾਦੀ ਮਿਲੀ, ਤਾਂ ਦੁਨੀਆ ਦੇ ਕਈ ਨੇਤਾ ਤੇ ਮਾਹਿਰ ਸਨ ਜਿਨ੍ਹਾਂ ਉਸ ਵੇਲੇ ਗਰੀਬੀ ਤੇ ਅਨਪੜ੍ਹਤਾ ਕਾਰਨ ਭਾਰਤ ਵਿਚ ਸਰਕਾਰ ਦੇ ਲੋਕਤੰਤਰਿਕ ਸਰੂਪ ਦੀ ਸਫ਼ਲਤਾ ਉਤੇ ਖ਼ਦਸ਼ੇ ਜ਼ਾਹਿਰ ਕੀਤੇ ਸਨ। ਉਨ੍ਹਾਂ ਕਿਹਾ ਕਿ ਭਾਰਤ ਨੇ ਸ਼ੱਕ ਜ਼ਾਹਿਰ ਕਰਨ ਵਾਲੇ ਲੋਕਾਂ ਨੂੰ ਗਲਤ ਸਾਬਿਤ ਕੀਤਾ। ਭਾਰਤ ਦੀ ਮਿੱਟੀ ਵਿਚ ਨਾ ਸਿਰਫ਼ ਲੋਕਤੰਤਰ ਦੀਆਂ ਜੜ੍ਹਾਂ ਵਧੀਆਂ, ਬਲਕਿ ਇਹ ਮਜ਼ਬੂਤ ਵੀ ਹੋਇਆ। ਉਨ੍ਹਾਂ ਕਿਹਾ ਕਿ ਸਾਡੇ ਕੋਲ ਜੋ ਕੁਝ ਵੀ ਹੈ ਸਭ ਮਾਤ ਭੂਮੀ ਦਾ ਦਿੱਤਾ ਹੋਇਆ ਹੈ। ਇਸ ਲਈ ਸਾਨੂੰ ਦੇਸ਼ ਦੀ ਸੁਰੱਖਿਆ, ਤਰੱਕੀ ਤੇ ਖ਼ੁਸ਼ਹਾਲੀ ਲਈ ਆਪਣਾ ਸਭ ਕੁਝ ਸਮਰਪਿਤ ਕਰਨ ਦਾ ਅਹਿਦ ਲੈਣਾ ਚਾਹੀਦਾ...
Aug 15 2022 | Posted in : Top News | No Comment | read more...
ਇਸਲਾਮਾਬਾਦ, 14 ਅਗਸਤ - ਪਾਕਿਸਤਾਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਦਿਆਂ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ (ਐੱਸਸੀਓ) ਦੇ ਦਾਇਰੇ ਅਧੀਨ ਭਾਰਤ ਵੱਲੋਂ ਅਕਤੂਬਰ ਮਹੀਨੇ ਕਰਵਾਏ ਜਾਣ ਵਾਲੇ ਅਤਿਵਾਦ ਵਿਰੋਧੀ ਅਭਿਆਸ ਵਿੱਚ ਸ਼ਾਮਲ ਹੋਵੇਗਾ। ਇਹ ਪਹਿਲੀ ਵਾਰ ਹੈ ਕਿ ਪਾਕਿਸਤਾਨ ਵੱਲੋਂ ਭਾਰਤ ਵਿੱਚ ਹੋਣ ਵਾਲੇ ਅਜਿਹੇ ਕਿਸੇ ਅਭਿਆਸ ਵਿੱਚ ਹਿੱਸਾ ਲਿਆ ਜਾਵੇਗਾ। ਹਰਿਆਣਾ ਦੇ ਮਹੇਸਰ ਵਿੱਚ ਹੋਣ ਵਾਲੇ ਇਸ ਅਭਿਆਸ ਵਿੱਚ ਭਾਰਤ ਤੋਂ ਇਲਾਵਾ ਰੂਸ, ਚੀਨ, ਪਾਕਿਸਤਾਨ, ਇਰਾਨ, ਕਜ਼ਾਖਸਤਾਨ, ਕਿਰਗਿਜ਼ਸਤਾਨ, ਤਜਾਕਿਸਤਾਨ ਅਤੇ ਉਜ਼ਬੇਕਿਸਤਾਨ ਹਿੱਸਾ...
Aug 14 2022 | Posted in : Top News | No Comment | read more...
* ਅੱਖ ਦੀ ਰੋਸ਼ਨੀ ਜਾਣ ਦਾ ਖਦਸ਼ਾ; ਗਲੇ ਤੇ ਢਿੱਡ ’ਚ ਵੱਜੇ ਚਾਕੂਆਂ ਕਾਰਨ ਹਾਲਤ ਗੰਭੀਰਨਿਊਯਾਰਕ/ਤਹਿਰਾਨ, 14 ਅਗਸਤ - ਅਮਰੀਕਾ ਦੇ ਨਿਊਯਾਰਕ ਸ਼ਹਿਰ ’ਚ ਬੀਤੇ ਦਿਨ ਇੱਕ ਸਮਾਗਮ ਦੌਰਾਨ ਇੱਕ ਵਿਅਕਤੀ ਵੱਲੋਂ ਚਾਕੂ ਨਾਲ ਕੀਤੇ ਗਏ ਹਮਲੇ ’ਚ ਗੰਭੀਰ ਜ਼ਖ਼ਮੀ ਹੋਏ ਅੰਗਰੇਜ਼ੀ ਦੇ ਉੱਘੇ ਲੇਖਕ ਸਲਮਾਨ ਰਸ਼ਦੀ ਨੂੰ ਇੱਥੋਂ ਦੇ ਇਕ ਹਸਪਤਾਲ ਵਿੱਚ ਸਰਜਰੀ ਤੋਂ ਬਾਅਦ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਇੱਕ ਅੱਖ ਦੀ ਰੋਸ਼ਨੀ ਜਾਣ ਦਾ ਡਰ ਹੈ। ਢਿੱਡ ਵਿੱਚ ਚਾਕੂ ਵੱਜਣ ਕਾਰਨ ਉਨ੍ਹਾਂ ਦਾ ਜਿਗਰ ਵੀ ਨੁਕਸਾਨਿਆ ਗਿਆ ਹੈ। ਬੀਤੇ ਦਿਨ ਹੋਏ ਹਮਲੇ ਦੌਰਾਨ ਰਸ਼ਦੀ ਦੇ ਗਲੇ ਤੇ ਢਿੱਡ ਵਿੱਚ ਚਾਕੂ ਨਾਲ ਕਈ ਵਾਰ ਕੀਤੇ ਗਏ ਸਨ ਅਤੇ ਉਨ੍ਹਾਂ ਦੇ ਮੁੱਕੇ ਵੀ ਮਾਰੇ ਗਏ ਸਨ। ਰਸ਼ਦੀ ਦੇ ਏਜੰਟ ਨੇ ਉਨ੍ਹਾਂ ਦੀ ਸਿਹਤ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ‘ਖ਼ਬਰ ਚੰਗੀ ਨਹੀਂ ਹੈ।’ ਦੂਜੇ ਪਾਸੇ ਇਰਾਨ ਵਿੱਚ ਇਸ ਘਟਨਾ ਨੂੰ ਲੈ ਕੇ ਰਲੀ-ਮਿਲੀ ਪ੍ਰਤਿਕਿਰਿਆ ਸਾਹਮਣੇ ਆ ਰਹੀ ਹੈ।ਕੁਝ ਲੋਕ ਇਸ ਹਮਲੇ ਨੂੰ ਰਸ਼ਦੀ ਲਈ ਸਜ਼ਾ ਵਜੋਂ ਦੇਖ ਰਹੇ ਹਨ ਜਦਕਿ ਕੁਝ ਲੋਕ ਇਸ ਘਟਨਾ ਕਾਰਨ ਇਰਾਨ ਨੂੰ ਸਿਆਸੀ ਨੁਕਸਾਨ ਹੋਣ ਦੀ ਗੱਲ ਆਖ ਰਹੇ ਹਨ ਹਾਲਾਂਕਿ ਸਰਕਾਰ ਨੇ ਇਸ ਮੁੱਦੇ ’ਤੇ ਚੁੱਪ ਧਾਰ ਲਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਨਿਊਯਾਰਕ ਦੀ ਸ਼ੁਤਾਕੁਵਾ ਇੰਸਟੀਚਿਊਟ ’ਚ ਬੁੱਕਰ ਪੁਰਸਕਾਰ ਜੇਤੂ ਸਲਮਾਨ ਰਸ਼ਦੀ ’ਤੇ ਉਸ ਸਮੇਂ ਜਾਨਲੇਵਾ ਹਮਲਾ ਕੀਤਾ ਗਿਆ ਜਦੋਂ ਉੱਥੇ ਭਾਸ਼ਣ ਤੋਂ ਪਹਿਲਾਂ ਉਨ੍ਹਾਂ ਨਾਲ ਜਾਣ-ਪਛਾਣ ਕਰਵਾਈ ਜਾ ਰਹੀ ਸੀ। ਇਸ ਹਮਲੇ ’ਚ ਗੰਭੀਰ ਜ਼ਖ਼ਮੀ ਹੋਏ ਰਸ਼ਦੀ ਨੂੰ ਮੰਚ ’ਤੇ ਹੀ ਮੁੱਢਲੀ ਸਹਾਇਤਾ ਦੇਣ ਮਗਰੋਂ ਹੈਲੀਕਾਪਟਰ ਰਾਹੀਂ ਉੱਤਰ-ਪੱਛਮੀ ਪੈਨਸਿਲਵੇਨੀਆ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਨਿਊਯਾਰਕ ਟਾਈਮਜ਼ (ਐੱਨਵਾਈਟੀ) ਨੇ ਦੱਸਿਆ ਕਿ ਰਸ਼ਦੀ ਦੇ ਏਜੰਟ ਐਂਡ੍ਰਿਊ ਵਾਇਲੀ ਅਨੁਸਾਰ ਲੇਖਕ ਵੈਂਟੀਲੇਟਰ ’ਤੇ ਹਨ ਤੇ ਉਹ ਗੱਲ ਨਹੀਂ ਕਰ ਸਕਦੇ। ਵਾਇਲੀ ਨੇ ਐਨਵਾਈਟੀ ਨੂੰ ਦਿੱਤੇ ਬਿਆਨ ’ਚ ਕਿਹਾ, ‘ਖ਼ਬਰ ਚੰਗੀ ਨਹੀਂ ਹੈ। ਸਲਮਾਨ ਰਸ਼ਦੀ ਦੀ ਇੱਕ ਅੱਖ ਦੀ ਰੋਸ਼ਨੀ ਜਾਣ ਦਾ ਖਦਸ਼ਾ ਹੈ। ਉਨ੍ਹਾਂ ਦੀ ਬਾਂਹ ਦੀਆਂ ਨਸਾਂ ਫਟ ਗਈਆਂ ਹਨ ਤੇ ਉਨ੍ਹਾਂ ਦਾ ਜਿਗਰ ਵੀ ਨੁਕਸਾਨਿਆ ਗਿਆ ਹੈ।’ ਮੁੰਬਈ ’ਚ ਜਨਮੇ ਲੇਖਕ ਰਸ਼ਦੀ ਨੂੰ ‘ਦਿ ਸਟੈਨਿਕ...
Aug 14 2022 | Posted in : Top News | No Comment | read more...